May 18, 2012

Gur Bin Ghor Andhhaar Guroo Bin Samajh N Aavai ||


Ang 1399 Line 16 Savaiye (praise of Guru Ram Das Ji): Bhatt Nalh

ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥
Gur Bin Ghor Andhhaar Guroo Bin Samajh N Aavai ||
गुर बिनु घोरु अंधारु गुरू बिनु समझ न आवै ॥
Without the Guru, there is utter darkness; without the Guru, understanding does not come.
ਗੁਰਾਂ ਦੇ ਬਾਝੋਂ ਅਨ੍ਹੇਰਾ ਘੁੱਪ ਹੈ ਅਤੇ ਗੁਰਾਂ ਦੇ ਬਾਝੋਂ ਸੋਝੀ ਪਰਾਪਤ ਨਹੀਂ ਹੁੰਦੀ।

ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ ॥
Gur Bin Surath N Sidhh Guroo Bin Mukath N Paavai ||
गुर बिनु सुरति न सिधि गुरू बिनु मुकति न पावै ॥
Without the Guru, there is no intuitive awareness or success; without the Guru, there is no liberation.
ਗੁਰਾਂ ਦੇ ਬਗੈਰ, ਬੰਦੇ ਨੂੰ ਬ੍ਰਹਿਮ-ਗਿਆਤ ਅਤੇ ਕਾਮਯਾਬੀ ਪਰਾਪਤ ਨਹੀਂ ਹੁੰਦੀ ਅਤੇ ਗੁਰਾਂ ਦੇ ਬਗੈਰ ਉਸ ਨੂੰ ਕਲਿਆਣ ਦੀ ਦਾਤ ਨਹੀਂ ਮਿਲਦੀ।