May 15, 2012

Sukh Ko Maagai Sabh Ko Dhukh N Maagai Koe ||

Ang 57 Line 12 Sri Raag: Guru Nanak Dev Ji

ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ ॥
Sukh Ko Maagai Sabh Ko Dhukh N Maagai Koe ||
सुख कउ मागै सभु को दुखु न मागै कोइ ॥
Everyone begs for happiness; no one asks for suffering.
ਹਰ ਕੋਈ ਖੁਸ਼ੀ ਨੂੰ ਤਾਘਦਾ ਹੈ, ਕੋਈ ਭੀ ਮੁਸੀਬਤ ਦੀ ਯਾਚਨਾ ਨਹੀਂ ਕਰਦਾ।

ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ ॥
Sukhai Ko Dhukh Agalaa Manamukh Boojh N Hoe ||
सुखै कउ दुखु अगला मनमुखि बूझ न होइ ॥
But in the wake of happiness, there comes great suffering. The self-willed manmukhs do not understand this.
ਰਸਾਂ-ਸੁਆਦਾ ਦੇ ਮਗਰ ਅਤਿਅੰਤ ਕਸ਼ਟ ਆਉਂਦਾ ਹੈ, ਪ੍ਰੰਤੂ ਆਪ-ਹੁਦਰੇ ਇਸ ਨੂੰ ਨਹੀਂ ਸਮਝਦੇ।

ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥੫॥
Sukh Dhukh Sam Kar Jaaneeahi Sabadh Bhaedh Sukh Hoe ||5||
सुख दुख सम करि जाणीअहि सबदि भेदि सुखु होइ ॥५॥
Those who see pain and pleasure as one and the same find peace; they are pierced through by the Shabad. ||5||
ਜੋ ਖੁਸ਼ੀ ਤੇ ਗ਼ਮੀ ਨੂੰ ਇਕ ਸਮਾਨ ਜਾਣਦੇ ਹਨ ਅਤੇ ਆਪਣੀ ਆਤਮਾ ਨੂੰ ਨਾਮ ਨਾਲ ਵਿੰਨ੍ਹਦੇ ਹਨ, ਉਹ ਰੱਬੀ ਠੰਢ-ਚੈਨ ਪਾਉਂਦੇ ਹਨ।